Gallery
ਅਭਿਆਨ ਫਾਊਡੇਸ਼ਨ ਸੰਗਰੂਰ ਵੱਲੋਂ , ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਲਈ ਸਵੈ - ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ, ਅਭਿਆਨ ਫਾਊਡੇਸ਼ਨ ਦੇ ਦਫਤਰ ਸੰਗਰੂਰ ਵਿਖੇ ਮੁਫਤ ਕੰਪਿਊਟਰ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਹੈ । ਇਸ ਪ੍ਰੋਜੈਕਟ ਤਹਿਤ ਲੋੜਵੰਦ ਲੜਕੀਆ ਨੂੰ ਵਿੱਚ ਕੰਪਿਊਟਰ ਕੋਚਿੰਗ ਦਿੱਤੀ ਜਾਂਦੀ ਹੈ, ਕੋਈ ਵੀ ਲੋੜਵੰਦ ਲੜਕੀ ਇਸ ਵਿਚ ਦਾਖਲਾ ਕਰਵਾ ਸਕਦੀ ਹੈ ।
ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਲਈ ਚੱਲ ਰਹੀ ਮੁਹਿੰਮ ਵਿਚ ਅਭਿਆਨ ਫਾਊਂਡੇਸ਼ਨ ਵੱਲੋਂ ਸ਼ਮੂਲੀਅਤ ਕੀਤੀ ਗਈ।
ਅਭਿਆਨ ਫਾਊਂਡੇਸ਼ਨ ਦੇ ਦਫ਼ਤਰ ਸੰਗਰੂਰ ਵਿਖ਼ੇ ਚੱਲ ਰਹੇ ਕੰਪਿਊਟਰ ਸੈਂਟਰ ਦੀ ਵਿਦਿਆਰਥਨ ਮੁਸਕਾਨ ਦਸਵੀਂ ਕਲਾਸ ਪ੍ਰੇਮ ਸਭਾ ਸੀਨੀਅਰ ਸੈਕੰਡਰੀ ਸਕੂਲ ਵਿੱਚੋ ਪਹਿਲੇ ਸਥਾਨ ਤੇ ਟੋਪ ਕਰਨ ਤੇ ਅਭਿਆਨ ਫਾਊਂਡੇਸ਼ਨ ਦੇ ਮਨੇਜਰ ਮਨਦੀਪ ਗਰੇਵਾਲ ਅਤੇ ਕੰਪਿਊਟਰ ਟੀਚਰ ਮੇਡਮ ਕਾਜਲ ਵੱਲੋ ਸਨਮਾਨਿਤ ਕੀਤਾ ਗਿਆ |
ਅਭਿਆਨ ਫਾਊਡੇਸ਼ਨ ਦੇ ਅਸ਼ੀਰਵਾਦ ਹੋਮ ਚੰਗਾਲ ਰੋਡ ਬਾਡਰੁੱਖਾਂ ਸੰਗਰੂਰ ਵਿਖ਼ੇ ਜਿਲ੍ਹਾ ਸਮਾਜਕ ਸੁਰੱਖਿਆ ਅਫਸਰ ਮੈਡਮ ਲਵਲੀਨ ਕੌਰ ਵਡਿੰਗ ਅਤੇ ਉਨਾਂ ਨਾਲ GA to DC ਦੇਵ ਦਰਸ਼ ਦੀਪ ਸਿੰਘ ਜੀ ਨੇ ਬਿਰਧ ਆਸ਼ਰਮ ਦਾ ਦੌਰਾ ਕੀਤਾ |
ਅਭਿਆਨ ਫਾਊਂਡੇਸ਼ਨ ਸੰਗਰੂਰ ਵੱਲੋ ਸਰਬਤ ਦਾ ਭਲਾ ਚੈਰੀਟੇਬਲ ਟ੍ਰਸ੍ਟ ਦੇ ਸਹਿਯੋਗ ਨਾਲ ਅਭਿਆਨ ਫਾਊਂਡੇਸ਼ਨ ਦੇ ਸੰਗਰੂਰ ਦਫ਼ਤਰ ਵਿਖ਼ੇ ਕੰਪਿਊਟਰ ਸੈਂਟਰ ਦੇ ਛੇ ਮਹੀਨੇ ਪੂਰੇ ਹੋਣ ਤੇ ਲੜਕੀਆਂ ਦੇ ਪੇਪਰ ਲਏ ਗਏ ਸਨ | ਪਾਸ ਹੋਏ ਵਿਦਿਆਰਥੀਆਂ ਨੂੰ ਜਿਲ੍ਹਾ ਪ੍ਰਧਾਨ ਸੁੱਖਵਿੰਦਰ ਸਿੰਘ ਹਰਮਨ ਵੱਲੋਂ ਸਰਟੀਫਿਕੇਟ ਵੰਡੇ ਗਏ |










